ਦਰਬੰਗਾ— ਹੈਪੇਟਾਈਟਿਸ ਇਕ ਜਾਨਲੇਵਾ ਬੀਮਾਰੀ ਹੈ। ਸ਼ੁਰੂ ਵਿਚ ਜੇ ਚੌਕੰਨੇ ਨਾ ਹੋਵੋ ਤਾਂ ਇਹ ਲਾਇਲਾਜ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਹੈਪੇਟਾਈਟਿਸ ਬੀ ਅਤੇ ਸੀ ਨਾਲ ਸਭ ਤੋਂ ਵੱਧ ਲੋਕਾਂ ਦੀ ਮੌਤ ਹੁੰਦੀ ਹੈ। ਵਿਸ਼ਵ ਵਿਚ ਇਸ ਰੋਗ ਤੋਂ ਹਰੇਕ ਸਾਲ 520 ਮਿਲੀਅਨ ਲੋਕ ਪ੍ਰਭਾਵਿਤ ਹੁੰਦੇ ਹਨ। ਇਸ ਵਿਚ ਹੈਪੇਟਾਈਟਿਸ ਬੀ ਤੋਂ 350 ਮਿਲੀਅਨ ਅਤੇ ਹੈਪੇਟਾਈਟਿਸ ਸੀ ਤੋਂ 170 ਮਿਲੀਅਨ ਲੋਕ ਪੀੜਤ ਹੁੰਦੇ ਹਨ। ਵਿਸ਼ਵ ਹੈਪੇਟਾਈਟਿਸ ਦਿਵਸ ਤੋਂ ਇਕ ਦਿਨ ਪਹਿਲਾਂ ਆਯੋਜਿਤ ਪ੍ਰੈੱਸ ਕਾਨਫਰੰਸ ਵਿਚ ਬੁੱਧਵਾਰ ਨੂੰ ਡੀ. ਐੱਮ. ਸੀ. ਐੱਚ. ਦੇ ਮੈਡੀਸਨ ਵਿਭਾਗ ਦੇ ਪ੍ਰਧਾਨ ਪ੍ਰੋ. ਬੀ. ਕੇ. ਸਿੰਘ ਨੇ ਇਹ ਗੱਲ ਕਹੀ।
ਡਾ. ਸਿੰਘ ਨੇ ਦੱਸਿਆ ਕਿ ਭਾਰਤ ਵਿਚ ਇਸ ਰੋਗ ਤੋਂ 6 ਕਰੋੜ ਅਤੇ ਬਿਹਾਰ ਵਿਚ 80 ਲੱਖ ਲੋਕ ਸ਼ਿਕਾਰ ਹਨ। ਮੈਡੀਸਨ ਵਿਭਾਗ ਵਿਚ ਸਿਪਲਾ ਵਲੋਂ ਆਯੋਜਿਤ ਇਸ ਪ੍ਰੋਗਰਾਮ ਵਿਚ ਉਨ੍ਹਾਂ ਨੇ ਕਿਹਾ ਕਿ ਲਿਵਰ ਵਿਚ ਇਨਫੈਕਸ਼ਨ ਦਾ ਮਤਲਬ ਹੈਪੇਟਾਈਟਿਸ ਹੁੰਦਾ ਹੈ। ਹੈਪੇਟਾਈਟਿਸ ਸਾਈਲੈਂਟ ਕਿਲਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਕਾਕਰੋਚ ਦਾ 'ਦੁੱਧ' ਛੇਤੀ ਬਣ ਸਕਦੈ ਨਵਾਂ ਸੁਪਰਫੂਡ
NEXT STORY